ਕੈਂਸਰ ਦੀ ਪਹਿਚਾਣ ਲਈ ਕਰਵਾ ਕੇ ਆਪਣੀ ਸਿਹਤ ਦਾ ਧਿਆਨ ਰੱਖੋ - ਉਹ ਤੁਹਾਡੀ ਜਾਨ ਬਚਾ ਸਕਦੇ ਹਨ ꓲ
ਜੇ ਤੁਸੀਂ 50 - 74 ਸਾਲ ਦੀ ਉਮਰ ਦੇ ਹੋ :
- ਆਦਮੀ ਅਤੇ ਔਰਤਾਂ : ਮੁਫ਼ਤ ਬੋਅਲ ( ਆਂਤੜੀ ) ਸਕ੍ਰੀਨਿੰਗ ਕਿੱਟ ਵਾਲੀ ਜਾਂਚ ਕਰੋ ਜੋ ਤੁਹਾਨੂੰ ਡਾਕ ਰਾਹੀਂ ਭੇਜੀ ਗਈ ਹੈ ꓲ ਇਹ ਕਰਨਾ ਸੌਖਾ , ਸਫ਼ਾਈ - ਪੂਰਵਕ ਅਤੇ ਜਲਦੀ ਹੋ ਜਾਂਦਾ ਹੈ ꓲ

- ਔਰਤਾਂ : 13 14 50 ' ਤੇ ਫ਼ੋਨ ਕਰਕੇ ਅਤੇ 'BreastScreen Victoria' (‘ਬ੍ਰੈਸਟਸਕ੍ਰੀਨ ਵਿਕਟੋਰੀਆ’) ਨਾਲ ਗੱਲ ਕਰਵਾਉਣ ਲਈ ਕਹਿ ਕੇ ਛਾਤੀ ਦੀ ਮੁਫ਼ਤ ਜਾਂਚ ਬੁੱਕ ਕਰੋ ꓲ
ਜੇ ਤੁਸੀਂ 25 - 74 ਸਾਲ ਦੀ ਔਰਤ ਹੋ : ਆਪਣੇ ਡਾਕਟਰ ਜਾਂ ਨਰਸ ਨਾਲ ਸਰਵਾਈਕਲ ਸਕ੍ਰੀਨਿੰਗ (ਬੱਚੇਦਾਨੀ ਦਾ ਪ੍ਰੀਖਣ) ਟੈਸਟ ਬੁੱਕ ਕਰਾਓ ꓲ
ਕ੍ਰਿਪਾ ਕਰਕੇ ਇਹ ਟੈਸਟ ਆਪਣੇ ਅਤੇ ਆਪਣੇ ਪਰਿਵਾਰ ਲਈ ਤੰਦਰੁਸਤ ਅਤੇ ਸੁਰੱਖਿਅਤ ਰਹਿਣ ਲਈ ਕਰਵਾਓ ꓲ
ਆਪਣੀ ਭਾਸ਼ਾ ਵਿਚ ਵਧੇਰੇ ਜਾਣਕਾਰੀ ਲਈ , 13 14 50 ' ਤੇ ਫ਼ੋਨ ਕਰੋ ਅਤੇ ‘Cancer Council Victoria’ (‘ਕੈਂਸਰ ਕਾਊਂਸਲ ਵਿਕਟੋਰੀਆ’) ਨਾਲ ਗੱਲ ਕਰਵਾਉਣ ਲਈ ਕਹੋ ꓲ
English equivalent