ਪੰਜਾਬੀ (Punjabi)

ਪੰਜਾਬੀ ਬੋਲਣ ਵਾਲੇ ਲੋਕਾਂ ਲਈ ਕੈਂਸਰ ਬਾਰੇ ਜਾਣਕਾਰੀ ਅਤੇ ਸਹਾਇਤਾ  

ਕੈਂਸਰ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਔਖਾ ਸਮਾਂ ਹੁੰਦਾ ਹੈ, ਪਰ ਤੁਸੀਂ ਇਕੱਲੇ ਨਹੀਂ ਹੋ ਅਸੀਂ ਤੁਹਾਡੀ ਸਹਾਇਤਾ ਕਰਨ ਲਈ ਇੱਥੇ ਮੌਜ਼ੂਦ ਹਾਂ 

ਪਰਿਵਾਰ, ਦੋਸਤਾਂ ਅਤੇ ਦੇਖਭਾਲ ਕਰਨ ਵਾਲਿਆਂ ਸਮੇਤ ਕੋਈ ਵੀ ਕੈਂਸਰ, ਰੋਕਥਾਮ, ਇਲਾਜ ਅਤੇ ਸਹਾਇਤਾ ਸੇਵਾਵਾਂ ਬਾਰੇ ਸਵਾਲਾਂ ਲਈ ਸਾਡੇ ਨਾਲ ਸੰਪਰਕ ਕਰ ਸਕਦਾ ਹੈ 

Cancer Council Victoria ਕੋਲ ਤੁਹਾਡੀ ਮੱਦਦ ਕਰਨ ਲਈ ਇੱਥੇ ਬਹੁਤ ਸਾਰੀਆਂ ਮੁਫ਼ਤ ਸਹਾਇਤਾ ਸੇਵਾਵਾਂ ਹਨ ਅਸੀਂ ਵਿਕਟੋਰੀਆ ਭਰ ਵਿੱਚ ਹੋਰ ਕਿਤੇ ਵੀ ਉਪਲਬਧ ਅਜਿਹੀਆਂ ਸਹਾਇਤਾ ਸੇਵਾਵਾਂ ਨਾਲ ਜੁੜਨ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਾਂ ਜੋ ਤੁਹਾਡੇ ਲਈ ਸਹੀ ਹਨ ਜੇਕਰ ਤੁਸੀਂ ਨਹੀਂ ਜਾਣਦੇ ਹੋ ਕਿ ਕਿਹੜੀਆਂ ਸੇਵਾਵਾਂ ਉਪਲਬਧ ਹਨ, ਤਾਂ ਕੋਈ ਗੱਲ ਨਹੀਂ ਅਸੀਂ ਮੱਦਦ ਲਈ ਚੀਜ਼ਾਂ ਦਾ ਸੁਝਾਅ ਦੇ ਸਕਦੇ ਹਾਂ 

ਅਸੀਂ ਇਸ ਵਿੱਚ ਮੱਦਦ ਕਰ ਸਕਦੇ ਹਾਂ: 

 

ਪੰਜਾਬੀ ਵਿੱਚ ਜਾਣਕਾਰੀ 

ਤੁਸੀਂ ਪੰਨੇ ਦੇ ਉੱਪਰ ਸੱਜੇ ਕੋਨੇਤੇ ਪਹੁੰਚਯੋਗਤਾ ਟੂਲਬਾਰ ਦੀ ਵਰਤੋਂ ਕਰਕੇ ਅਤੇ ਆਪਣੀ ਭਾਸ਼ਾ ਦੀ ਚੋਣ ਕਰਕੇ ਸਾਡੀ ਵੈੱਬਸਾਈਟਤੇ ਜ਼ਿਆਦਾਤਰ ਭਾਈਚਾਰਕ ਭਾਸ਼ਾਵਾਂ ਵਿੱਚ ਉਪਲਬਧ ਅਨੁਵਾਦ ਪੜ੍ਹ ਜਾਂ ਸੁਣ ਸਕਦੇ ਹੋ ਇਹ ਟੂਲਬਾਰ ਉਨ੍ਹਾਂ ਲੋਕਾਂ ਦੀ ਵੀ ਮੱਦਦ ਕਰ ਸਕਦਾ ਹੈ ਜਿਨ੍ਹਾਂ ਨੂੰ ਨਜ਼ਰ ਸੰਬੰਧੀ ਜਾਂ ਸੁਣਨ ਦੀ ਕਮਜ਼ੋਰੀ ਜਾਂ ਸਿੱਖਣ ਸੰਬੰਧੀ ਅਪੰਗਤਾ ਹੈ 

ਸਾਡੇ ਕੋਲ ਹੇਠਾਂ ਦਿੱਤੀ ਸਾਰਣੀ ਵਿੱਚ ਸਾਡੇ ਬਹੁਤ ਸਾਰੇ ਸਰੋਤਾਂ ਦੀ NAATI ਵਲੋਂ ਮਾਨਤਾ ਪ੍ਰਾਪਤ ਅਨੁਵਾਦ ਵੀ ਉਪਲਬਧ ਹਨ 

ਸਾਡੇ ਨਾਲ ਪੰਜਾਬੀ ਵਿੱਚ ਸੰਪਰਕ ਕਰੋ 

ਇਨ੍ਹਾਂ ਦੁਆਰਾ ਸਾਡੇ ਨਾਲ ਸੰਪਰਕ ਕਰੋ: 

  • ਸਾਨੂੰ ਸੋਸ਼ਲ ਮੀਡੀਆਤੇ ਸੁਨੇਹਾ ਭੇਜ ਕੇ  

  • ਸਾਨੂੰ ਇੱਕ ਈਮੇਲ ਭੇਜ ਕੇ  

  • ਸਾਨੂੰ ਫ਼ੋਨ ਕਰਕੇ 

ਦੋਸਤ ਅਤੇ ਪਰਿਵਾਰ ਦੇ ਮੈਂਬਰਾਂ ਸਮੇਤ ਕੋਈ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਇਹ ਮੁਫ਼ਤ ਅਤੇ ਗੁਪਤ ਹੈ 

ਅੰਗਰੇਜ਼ੀ ਵਿੱਚ ਗੱਲ ਕਰਨ ਲਈ 13 11 20 ‘ਤੇ ਫ਼ੋਨ ਕਰੋ 

ਦੁਭਾਸ਼ੀਏ ਦੀ ਵਰਤੋਂ ਕਰਕੇ ਸਾਡੇ ਨਾਲ ਪੰਜਾਬੀ ਵਿੱਚ ਗੱਲ ਕਰਨ ਲਈ 13 14 50 'ਤੇ ਫ਼ੋਨ ਕਰੋ 

ਜਦੋਂ ਤੁਸੀਂ ਫ਼ੋਨ ਕਰੋ, ਆਪਣੀ ਭਾਸ਼ਾ ਦਾ ਨਾਮ ਦੱਸੋ, ਫਿਰ ਦੁਭਾਸ਼ੀਏ ਨੂੰ 13 11 20 'ਤੇ Cancer Council ਨੂੰ ਫ਼ੋਨ ਕਰਨ ਲਈ ਕਹੋ 

ਅਸੀਂ ਵਿਅਕਤੀਗਤ ਡਾਕਟਰੀ ਸਲਾਹ ਨਹੀਂ ਦੇ ਸਕਦੇ ਹਾਂ 

ਕੈਂਸਰ ਜਾਣਕਾਰੀ ਅਤੇ ਸਰੋਤ  (Cancer Information and Resources)

ਇਹ ਨਿਮਨਲਿਖਤ ਜਾਣਕਾਰੀ ਦਾ ਪੇਸ਼ੇਵਰ ਤੌਰ ' ਤੇ ਮਾਨਤਾ ਪ੍ਰਾਪਤ NAATI ਅਨੁਵਾਦਕਾਂ ਦੁਆਰਾ ਅਨੁਵਾਦ ਕੀਤਾ ਗਿਆ ਹੈ ਕਿਰਪਾ ਕਰਕੇ ਇਹਨਾਂ ਲਿੰਕਾਂ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰਨ ਲਈ ਸੁਤੰਤਰ ਮਹਿਸੂਸ ਕਰੋ  

ਜੇਕਰ ਜੋ ਜਾਣਕਾਰੀ ਤੁਸੀਂ ਲੱਭ ਰਹੇ ਹੋ ਉਹ ਇੱਥੇ ਨਹੀਂ ਹੈ , ਤਾਂ ਕਿਰਪਾ ਕਰਕੇ ਮੱਦਦ ਲਈ ਸਾਡੇ ਨਾਲ ਸੰਪਰਕ ਕਰੋ  

ਤੁਸੀਂ ਸਰਲ ਭਾਸ਼ਾ ਜਾਂ Easy Read ਵਿੱਚ ਸਰੋਤਾਂ ਨੂੰ ਵੀ ਡਾਊਨਲੋਡ ਕਰ ਸਕਦੇ ਹੋ ਇਹ ਅਪੰਗਤਾ ਵਾਲੇ ਲੋਕਾਂ , ਬਜ਼ੁਰਗਾਂ ਜਾਂ ਸਾਖ਼ਰਤਾ ਸਹਾਇਤਾ ਲੋੜਾਂ ਵਾਲੇ ਲੋਕਾਂ ਲਈ ਢੁੱਕਵੇਂ ਹਨ  

ਇਨ੍ਹਾਂ ਸਾਧਨਾਂ ਨੂੰ ਵੇਖਣ ਲਈ ਤੁਹਾਨੂੰ Adobe Acrobat Reader ਦੀ ਲੋੜ ਪਵੇਗੀ। ਮੁਫ਼ਤ ਵਿੱਚ ਡਾਊਨਲੋਡ ਕਰੋ।

ਪੰਜਾਬੀ

English equivalents

ਤੁਹਾਡੀ COVID-19 ਲਈ ਕਾਰਵਾਈ ਯੋਜਨਾ

Your COVID-19 Action Plan

ਸਰਵਾਇਕਲ ਸਕ੍ਰੀਨਿੰਗ

Cervical screening is a good way to stay healthy for you and your family

ਕੈਂਸਰ ਦੇ ਮਰੀਜ਼ਾਂ ਅਤੇ ਸੰਭਾਲ-ਕਰਤਾਵਾਂ ਲਈ ਟੈਲੀਹੈਲਥ

Telehealth for cancer patients and carers

ਹਸਪਤਾਲ ਵਿੱਚ ਮਹਿਮਾਨਾਂ/ ਮੁ ਲਕਾਤੀਆਂ ਲਈ ਪਾਬੰਦੀਆ

Hospital visitor restrictions