ਹੋ ਸਕਦਾ ਹੈ ਕਿ ਕੋਈ ਲੱਛਣ ਜਾਂ ਨਿਸ਼ਾਨੀਆਂ ਨਾ ਹੋਣ ਅਤੇ ਤੁਸੀਂ ਸਿਹਤਮੰਦ ਮਹਿਸੂਸ ਕਰਦੇ ਹੋਵੋ , ਪਰ ਫਿਰ ਵੀ ਤੁਹਾਨੂੰ ਵੱਡੀ ਅੰਤੜੀ ਦਾ ਕੈਂਸਰ ਹੋਇਆ ਹੋ ਸਕਦਾ ਹੈ ।
ਸਾਡੇ ਭਾਈਚਾਰੇ ਵਿੱਚ ਵੱਡੀ ਅੰਤੜੀ ਦਾ ਕੈਂਸਰ ਹੋਣਾ ਆਮ ਗੱਲ ਹੈ । ਭਾਵੇਂ ਤੁਸੀਂ ਸਿਹਤਮੰਦ ਖ਼ੁਰਾਕ ਖਾਂਦੇ ਹੋਵੋ , ਸਰਗਰਮ ਜੀਵਨ ਸ਼ੈਲੀ ਜਿਉਂਦੇ ਹੋਵੋ , ਅਤੇ ਪਹਿਲਾਂ ਪਰਿਵਾਰ ਵਿੱਚ ਵੀ ਕਦੇ ਕਿਸੇ ਨੂੰ ਨਾ ਹੋਇਆ ਹੋਵੇ , ਇਹ ਤਾਂ ਵੀ ਤੁਹਾਨੂੰ ਹੋ ਸਕਦਾ ਹੈ ।
ਹਾਲਾਂਕਿ, ਜੇਕਰ ਜਲਦੀ ਪਤਾ ਲਗਾ ਲਿਆ ਜਾਂਦਾ ਹੈ ਤਾਂ ਵੱਡੀ ਅੰਤੜੀ ਦੇ ਕੈਂਸਰ ਦੇ 90% ਤੋਂ ਵੱਧ ਮਾਮਲਿਆਂ ਦਾ ਸਫ਼ਲ ਇਲਾਜ ਕੀਤਾ ਜਾ ਸਕਦਾ ਹੈ।
ਜੇਕਰ ਤੁਹਾਡੀ ਉਮਰ 45 ਤੋਂ 74 ਸਾਲ ਦੇ ਵਿਚਕਾਰ ਹੈ, ਤਾਂ ਹਰ 2 ਸਾਲਾਂ ਬਾਅਦ ਅੰਤੜੀਆਂ ਦੀ ਮੁਫ਼ਤ ਜਾਂਚ ਕਰਵਾਓ, ਇਹ ਕੈਂਸਰ ਦਾ ਛੇਤੀ ਪਤਾ ਲਗਾ ਸਕਦੀ ਹੈ ਅਤੇ ਤੁਹਾਡੀ ਜਾਨ ਬਚਾਅ ਸਕਦੀ ਹੈ।
ਡਾਕਟਰ 45 ਤੋਂ 74 ਸਾਲ ਦੀ ਉਮਰ ਦੇ ਪੰਜਾਬੀ ਭਾਈਚਾਰੇ ਦੇ ਵਿਕਟੋਰੀਆ ਵਾਸੀਆਂ ਨੂੰ ਵੱਡੀ ਅੰਤੜੀ ਦੇ ਕੈਂਸਰ ਦੀ ਜਾਂਚ ਕਰਵਾਉਣ ਅਤੇ ਜਾਨਾਂ ਬਚਾਉਣ ਲਈ ਉਤਸ਼ਾਹਿਤ ਕਰ ਰਹੇ ਹਨ ।
ਵਿਕਟੋਰੀਆਈ ਡਾਕਟਰ Dr Manan Chadha ਦਾ ਕਹਿਣਾ ਹੈ ਕਿ ਪੰਜਾਬੀ ਭਾਈਚਾਰੇ ਦੇ ਲੋਕ ਜਿਨ੍ਹਾਂ ਦੀ ਉਮਰ 45 ਤੋਂ 74 ਸਾਲ ਹੈ , ਉਨ੍ਹਾਂ ਨੂੰ ਕੈਂਸਰ ਹੋਣ ਦੇ ਜ਼ੋਖਮ ਨੂੰ ਘਟਾਉਣ ਲਈ ਬੋਅਲ ਸਕ੍ਰੀਨਿੰਗ ਵਿੱਚ ਹਿੱਸਾ ਲੈਣ ਦੀ ਲੋੜ ਹੈ ।
"ਅੰਤੜੀਆਂ ਦੀ ਜਾਂਚ ਤੁਹਾਡੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਜੋ ਇਸ ਦੇ ਯੋਗ ਹੈ ਇਸ ਨੂੰ ਤੁਰੰਤ ਕਰੇ। ਭਾਵੇਂ ਤੁਸੀਂ ਸਿਹਤਮੰਦ ਮਹਿਸੂਸ ਕਰਦੇ ਹੋ, ਇਹ ਜਾਂਚ ਤੁਹਾਡੀ ਜਾਨ ਬਚਾਅ ਸਕਦੀ ਹੈ," Dr Manan Chadha, Melbourne
"ਜੇਕਰ ਤੁਹਾਡੀ ਉਮਰ 45 ਤੋਂ 74 ਸਾਲ ਦੇ ਵਿਚਕਾਰ ਹੈ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਡਾਕ ਵਿੱਚ ਆਉਣ ਵਾਲਾ ਮੁਫ਼ਤ ਬੋਅਲ ਸਕ੍ਰੀਨਿੰਗ ਟੈਸਟ ਕਰਨਾ ਚਾਹੀਦਾ ਹੈ ਅਤੇ ਸੰਪੂਰਨ ਜੀਵਨ ਜੀਉਣਾ ਜਾਰੀ ਰੱਖਣਾ ਚਾਹੀਦਾ ਹੈ ," Dr Manan Chadha, Melbourne
ਵੱਡੀ ਅੰਤੜੀ ਦੇ ਕੈਂਸਰ ਤੋਂ ਆਪਣੀ ਸਿਹਤ ਦੀ ਸੁਰੱਖਿਆ ਕਰੋ।
ਵੱਡੀ ਅੰਤੜੀ ਦੇ ਕੈਂਸਰ ਦਾ ਛੇਤੀ ਪਤਾ ਲਗਾਉਣਾ, ਇਸਤੋਂ ਪਹਿਲਾਂ ਕਿ ਤੁਸੀਂ ਲੱਛਣਾਂ ਨੂੰ ਦੇਖਣਾ ਸ਼ੁਰੂ ਕਰੋ ਜਾਂ ਬਿਮਾਰ ਮਹਿਸੂਸ ਕਰੋ, ਕੈਂਸਰ ਦਾ ਇਲਾਜ ਕਰਨਾ ਆਸਾਨ ਬਣਾ ਦਿੰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਤੁਸੀਂ ਇੱਥੇ ਲੰਬੇ ਸਮੇਂ ਤੱਕ ਆਪਣੇ ਪਰਿਵਾਰ ਨਾਲ ਜਿਉਂਦੇ ਰਹਿ ਸਕਦੇ ਹੋ।
ਜਦੋਂ ਤੁਸੀਂ ਇਹ ਟੈਸਟ ਪ੍ਰਾਪਤ ਕਰਦੇ ਹੋ, ਤਾਂ ਇਹ ਵੇਖਣ ਲਈ ਇਸਨੂੰ ਖੋਲ੍ਹੋ ਕਿ ਅੰਦਰ ਕੀ ਹੈ।
ਇਸ ਵਿੱਚ ਇੱਕ ਫਾਰਮ ਹੈ ਜੋ ਤੁਸੀਂ ਆਪਣੀ ਜਾਣਕਾਰੀ ਨਾਲ ਭਰਨਾ ਹੈ ਅਤੇ ਇਸ ਬਾਰੇ ਹਦਾਇਤਾਂ ਹਨ ਕਿ ਇਹ ਟੈਸਟ ਕਿਵੇਂ ਕਰਨਾ ਹੈ।
"ਤੁਹਾਨੂੰ ਟੈਸਟ ਨੂੰ ਬਾਥਰੂਮ ਵਿੱਚ ਲੈ ਜਾਣਾ ਚਾਹੀਦਾ ਹੈ ਅਤੇ ਇਸਨੂੰ ਟਾਇਲਟ ਦੇ ਨੇੜੇ ਰੱਖਣਾ ਚਾਹੀਦਾ ਹੈ ਤਾਂ ਜੋ ਇਹ ਵਰਤਨ ਲਈ ਤਿਆਰ ਹੋਵੇ।"
ਤੁਹਾਨੂੰ ਦੋ ਛੋਟੇ-ਛੋਟੇ ਟੱਟੀ ਦੇ ਨਮੂਨੇ ਇਕੱਠੇ ਕਰਨ ਦੀ ਲੋੜ ਹੈ, ਇਹ ਨਮੂਨੇ ਚੌਲਾਂ ਦੇ ਦਾਣੇ ਨਾਲੋਂ ਵੱਡੇ ਨਹੀਂ ਹੁੰਦੇ ਹਨ।
ਇਹਨਾਂ ਨਮੂਨਿਆਂ ਨੂੰ ਇੱਕ ਛੋਟੀ ਟਿਊਬ ਵਿੱਚ ਅਤੇ ਫਿਰ ਸੰਭਾਲਣ ਲਈ ਇੱਕ ਸੀਲਬੰਦ ਲਿਫ਼ਾਫ਼ੇ ਵਿੱਚ ਪਾਇਆ ਜਾਂਦਾ ਹੈ।
ਇਹ ਟੈਸਟ ਤੇਜ਼, ਸਾਫ਼-ਸੁਥਰਾ ਅਤੇ ਕਰਨ 'ਚ ਆਸਾਨ ਹੈ, ਅਤੇ ਇਸਨੂੰ ਕਰਨ ਨਾਲ ਤੁਹਾਡੀ ਜਾਨ ਬਚ ਸਕਦੀ ਹੈ।
ਤੁਸੀਂ ਇੱਥੇ ਪੰਜਾਬੀ ਵਿੱਚ ਹਦਾਇਤਾਂ ਲੱਭ ਸਕਦੇ ਹੋ , ਜੋ ਤੁਹਾਨੂੰ ਦਿਖਾਉਣਗੀਆਂ ਕਿ ਇਹ ਟੈਸਟ ਕਿੰਨਾ ਸੌਖਾ ਹੈ ।
ਵੱਡੀ ਅੰਤੜੀ ਦੇ ਕੈਂਸਰ ਦਾ ਛੇਤੀ ਪਤਾ ਲਗਾਉਣਾ, ਇਸਤੋਂ ਪਹਿਲਾਂ ਕਿ ਤੁਸੀਂ ਲੱਛਣਾਂ ਨੂੰ ਦੇਖਣਾ ਸ਼ੁਰੂ ਕਰੋ ਜਾਂ ਬਿਮਾਰ ਮਹਿਸੂਸ ਕਰੋ, ਕੈਂਸਰ ਦਾ ਇਲਾਜ ਕਰਨਾ ਆਸਾਨ ਬਣਾ ਦਿੰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਤੁਸੀਂ ਇੱਥੇ ਲੰਬੇ ਸਮੇਂ ਤੱਕ ਆਪਣੇ ਪਰਿਵਾਰ ਨਾਲ ਜਿਉਂਦੇ ਰਹਿ ਸਕਦੇ ਹੋ।
ਕੋਈ ਸਵਾਲ ਹੈ ?
ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਨਾਲ ਇੱਥੇ ਸੰਪਰਕ ਕਰੋ ਜਾਂ 1800 627 701 'ਤੇ ਫ਼ੋਨ ਕਰੋ।
ਇੱਥੇ ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਤੋਂ ਇੱਕ ਨਵੀਂ ਟੈਸਟ ਕਿੱਟ ਆਰਡਰ ਕਰੋ ।
ਇਸ ਸਰੋਤ ਨੂੰ ਡਾਊਨਲੋਡ ਕਰੋ।